ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤਾਂ ਮੇਰੀ ਮਦਦ ਕਰੋ। ਮੈਨੂੰ ਔਜ਼ਾਰ ਲਿਆਓ ਤਾਂ ਜੋ ਮੈਂ ਸ਼ਾਂਤੀ ਦੇ ਇਸ ਕਰਮ ਬੁਲਬੁਲੇ ਨੂੰ ਖੋਲ੍ਹ ਸਕਾਂ ਅਤੇ ਸ਼ਾਂਤੀ ਨੂੰ ਬਾਹਰ ਆਉਣ ਦੇਵਾਂ। ਇਸ ਭੌਤਿਕ ਸੰਸਾਰ ਵਿੱਚ, ਅਸੀਂ ਸਿਰਫ਼ ਅਸੀਸਾਂ ਦੀ ਸ਼ਕਤੀ, ਬ੍ਰਹਮ ਸ਼ਕਤੀ ਦੀ ਵਰਤੋਂ ਨਹੀਂ ਕਰਦੇ, ਸਗੋਂ ਸਾਨੂੰ ਔਜ਼ਾਰਾਂ ਦੀ ਵੀ ਲੋੜ ਹੁੰਦੀ ਹੈ। ਸਾਨੂੰ ਔਜ਼ਾਰਾਂ ਦੀ ਲੋੜ ਹੈ। ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਤਾਂ ਬੁੱਧ ਕੋਲ ਕੋਈ ਫੌਜ ਨਹੀਂ ਸੀ, ਨਾ ਹੀ ਉਹ ਚਾਹੁੰਦੇ ਸਨ। ਇਸ ਲਈ ਦੁਸ਼ਮਣ ਦੇਸ਼ ਦੀ ਫੌਜ ਉਨ੍ਹਾਂ ਦੇ ਦੇਸ਼ ਵਿੱਚ ਝਪਟ ਕੇ ਉਨਾਂ ਦੇ ਕਬੀਲੇ ਨੂੰ ਮਾਰ ਦੇਵੇਗੀ, ਕਤਲ ਕਰੇਗੀ ਅਤੇ ਅੰਤ ਤੱਕ ਤਸੀਹੇ ਦੇਵੇਗੀ। ਪਰ ਬੁੱਧ ਵੀ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ, ਇਸ ਲਈ ਉਨ੍ਹਾਂ ਨੇ ਆਪਣੇ ਔਜ਼ਾਰਾਂ ਦੀ ਵਰਤੋਂ ਕੀਤੀ। ਉਨਾਂ ਨੇ ਉਨ੍ਹਾਂ ਲੋਕਾਂ ਨੂੰ ਅਸੀਸ ਦਿੱਤੀ ਜੋ ਬਾਅਦ ਵਿੱਚ ਮਰ ਗਏ। ਅਤੇ ਉਹ ਖੁਦ ਵੀ ਸੜਕ 'ਤੇ ਗਏ ਅਤੇ ਸ਼ਾਂਤੀ ਦੇ ਇਕ ਪ੍ਰਤੀਕ ਵਜੋਂ ਅਤੇ ਦੇਸ਼ ਲਈ ਸ਼ਾਂਤੀ ਦੀ ਇੱਛਾ ਦੇ ਪ੍ਰਗਟਾਵੇ ਵਜੋਂ ਉੱਥੇ ਬੈਠ ਗਏ। ਪਰ ਇਹ ਕਾਫ਼ੀ ਨਹੀਂ ਹੈ। ਉਸ ਜੰਗ ਦੇ ਵਿਰੁੱਧ ਜਾਣ ਲਈ ਇਹ ਇੱਕ ਭੌਤਿਕ ਸਾਧਨ ਕਾਫ਼ੀ ਨਹੀਂ ਹੈ। ਅਤੇ ਅੱਜਕੱਲ੍ਹ, ਉਹ ਦੇਸ਼ ਜਾਂ ਤਾਂ ਗੱਲਬਾਤ ਕਰੇਗਾ, ਜੰਗ ਰੋਕਣ ਲਈ ਉਨ੍ਹਾਂ ਨੂੰ ਕੁਝ ਰਿਸ਼ਵਤ ਦੇਣੀ ਪਵੇਗੀ, ਜਾਂ ਪੂਰੀਆਂ ਫੌਜਾਂ ਨੂੰ ਲੜਨ ਲਈ ਬਾਹਰ ਕੱਢਣਾ ਪਵੇਗਾ ਅਤੇ ਜੰਗ ਦੇ ਮੈਦਾਨ ਵਿੱਚ ਮਰਨ ਲਈ ਮਜਬੂਰ ਕਰਨਾ ਪਵੇਗਾ ਜਦੋਂ ਤੱਕ ਸਾਰੇ ਮਰ ਨਾ ਜਾਣ, ਹੋਰ ਨਹੀਂ, ਅਤੇ ਫਿਰ ਬਾਅਦ ਵਿੱਚ ਅਖੌਤੀ ਸ਼ਾਂਤੀ ਹੋਵੇਗੀ। ਇਸ ਦੌਰਾਨ, ਦੋਵੇਂ ਦੇਸ਼ ਵੱਖ-ਵੱਖ ਟੁਕੜਿਆਂ ਵਿੱਚ ਵੰਡੇ ਹੋਏ ਹਨ। ਲੋਕ ਮਰ ਰਹੇ ਹਨ। ਫ਼ਸਲਾਂ ਸਾੜੀਆਂ ਜਾਂਦੀਆਂ ਹਨ, ਕਾਰੋਬਾਰ ਬੰਦ ਹੁੰਦੇ ਹਨ, ਸਕੂਲ ਪ੍ਰਭਾਵਿਤ ਹਨ, ਇਸ ਲਈ ਦੇਸ਼ ਹਫੜਾ-ਦਫੜੀ ਵਿੱਚ ਹੈ, ਅਤੇ ਲੋਕ ਸਿਰਫ਼ ਸਰੀਰਕ ਤੌਰ 'ਤੇ ਹੀ ਨਹੀਂ, ਸਗੋਂ ਮਾਨਸਿਕ, ਮਨੋਵਿਗਿਆਨਕ, ਭਾਵਨਾਤਮਕ ਤੌਰ 'ਤੇ ਵੀ ਪੀੜਤ ਹਨ। ਇਹ ਸਾਡੀ ਦੁਨੀਆਂ ਦਾ ਕੀ ਭਲਾ ਕਰ ਸਕਦਾ ਹੈ? ਭਾਵੇਂ ਤੁਸੀਂ ਇੱਕ ਦੇਸ਼ ਦੇ ਨੇਤਾ ਹੋ, ਅਤੇ ਤੁਹਾਡਾ ਦੇਸ਼ ਅੰਤ ਵਿੱਚ ਜੰਗ ਜਿੱਤ ਜਾਂਦਾ ਹੈ, ਤਾਂ ਫਿਰ ਕੀ? ਤੁਸੀਂ ਕੀ ਲੈ ਸਕਦੇ ਹੋ? ਤੁਸੀਂ ਇੱਕ ਦਿਨ ਵਿੱਚ 10 ਸਭ ਤੋਂ ਮਹਿੰਗੇ ਸੂਟ ਪਹਿਨ ਸਕਦੇ ਹੋ? ਕਾਹਦੇ ਲਈ? ਤੁਹਾਡੇ ਰਾਸ਼ਟਰਪਤੀ ਮਹਿਲ ਵਿੱਚ ਸਭ ਤੋਂ ਉੱਨਤ ਤਕਨਾਲੋਜੀ ਹੋ ਸਕਦੀ ਹੈ? ਤੁਹਾਡੇ ਕੋਲ ਸੈਂਕੜੇ ਸਭ ਤੋਂ ਮਹਿੰਗੀਆਂ ਅਤੇ ਉੱਚ-ਤਕਨੀਕੀ ਕਾਰਾਂ ਹੋ ਸਕਦੀਆਂ ਹਨ, ਅਤੇ ਤੁਸੀਂ ਇੱਕ ਦਿਨ ਵਿੱਚ 10 ਵਾਰ ਖਾਣਾ ਖਾ ਸਕਦੇ ਹੋ? ਤੁਸੀਂ ਇੱਕ ਆਲੀਸ਼ਾਨ ਇਮਾਰਤ ਵਿੱਚ ਰਹਿੰਦੇ ਹੋ? ਤਾਂ ਫਿਰ ਕੀ? ਤੁਸੀਂ ਵੀ ਅੰਤ ਵਿੱਚ ਮਰ ਜਾਓਗੇ, ਅਤੇ ਨਰਕ ਵਿੱਚ ਭਿਆਨਕ ਸਜ਼ਾ ਦੇ ਨਾਲ, ਕਿਉਂਕਿ ਤੁਸੀਂ ਲੋਕਾਂ ਨੂੰ ਦੁੱਖ ਦਿੱਤਾ ਹੈ, ਜਿਨ੍ਹਾਂ ਵਿੱਚ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ। ਤੁਹਾਨੂੰ ਅਸਲ ਵਿੱਚ ਕੁਝ ਨਹੀਂ ਮਿਲਦਾ। ਜਿਵੇਂ ਪ੍ਰਭੂ ਯਿਸੂ ਨੇ ਕਿਹਾ ਸੀ, "ਜੇਕਰ ਕੋਈ ਮਨੁੱਖ ਸਾਰੀ ਦੁਨੀਆਂ ਜਿੱਤ ਲਵੇ, ਪਰ ਆਪਣੀ ਆਤਮਾ ਗੁਆ ਲਵੇ ਤਾਂ ਉਸਨੂੰ ਕੀ ਫਾਇਦਾ?" ਕਿਉਂਕਿ ਇਹ ਬਹੁਤ ਮਹੱਤਵਪੂਰਨ ਹੈ। ਜੇਕਰ ਤੁਹਾਡੀ ਆਤਮਾ ਨੂੰ ਨਾਸ਼ ਕੀਤਾ ਜਾਵੇ, ਜਾਂ ਕੈਦ ਕਰ ਦੇਣਾ ਪਵੇ, ਜਾਂ ਹਮੇਸ਼ਾ ਲਈ ਨਰਕ ਵਿੱਚ ਬੰਦ ਕੀਤਾ ਜਾਵੇ, ਤਾਂ ਤੁਸੀਂ ਹੁਣ ਹੋਰ ਮੌਜੂਦ ਨਹੀਂ ਰਹੋਗੇ। ਕਿਉਂਕਿ ਜਿਹੋ ਜਿਹਾ ਬੀਜੋਗੇ, ਉਹੋ ਜਿਹਾ ਵੱਢੋਗੇ। ਸਭ ਕੁਝ ਇਸ ਤਰ੍ਹਾਂ ਹੈ। ਤੁਸੀਂ ਇੱਕ ਸੇਬ ਦਾ ਬੀਜ ਬੀਜੋਗੇ, ਤੁਹਾਡੇ ਕੋਲ ਇੱਕ ਸੇਬ ਦਾ ਰੁੱਖ ਹੋਵੇਗਾ। ਅਤੇ ਜਦੋਂ ਤੁਹਾਡੇ ਕੋਲ ਇੱਕ ਸੇਬ ਦਾ ਰੁੱਖ ਹੋਵੇਗਾ, ਤਾਂ ਤੁਹਾਡੇ ਕੋਲ ਸੇਬ ਦਾ ਫਲ ਹੋਵੇਗਾ, ਇਸ ਤਰ੍ਹਾਂ। ਜੇ ਤੁਸੀਂ ਜ਼ਹਿਰੀਲਾ ਰੁੱਖ ਲਗਾਉਂਦੇ ਹੋ, ਤਾਂ ਤੁਹਾਡੇ ਕੋਲ ਜ਼ਹਿਰ ਹੋਵੇਗੀ, ਅਤੇ ਇਹ ਤੁਹਾਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਠੀਕ ਹੈ, ਹੋਰ ਬਹੁਤ ਕੁਝ ਨਹੀਂ ਜੋ ਤੁਸੀਂ ਨਹੀਂ ਜਾਣਦੇ - ਬਸ ਇਸਦਾ ਅਭਿਆਸ ਕਰਨਾ ਪਵੇਗਾ। ਤੁਹਾਨੂੰ ਉਨ੍ਹਾਂ ਸਾਰੇ ਧਾਰਮਿਕ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਲੈਣਾ ਪਵੇਗਾ ਜਿਨ੍ਹਾਂ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ, ਉਨ੍ਹਾਂ 'ਤੇ ਅਮਲ ਕਰਨਾ, ਉਨ੍ਹਾਂ ਨੂੰ ਸਮਝਣਾ ਪਵੇਗਾ, ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਪਵੇਗਾ, ਅਤੇ ਜੋ ਤੁਹਾਡੇ ਲਈ ਸਿਆਣਪ-ਭਰਿਆ ਅਤੇ ਲਾਭਦਾਇਕ ਹੈ, ਉਸ ਦੀ ਵਰਤੋਂ ਕਰਨੀ ਪਵੇਗੀ। ਕਿਉਂਕਿ ਤੁਸੀਂ ਭਾਵੇਂ ਕਿੰਨੀਆਂ ਵੀ ਕਿਤਾਬਾਂ ਪੜ੍ਹੋ, ਜੇਕਰ ਤੁਸੀਂ ਅਭਿਆਸ ਨਹੀਂ ਕਰਦੇ ਤਾਂ ਤੁਸੀਂ ਇੱਕ ਡਾਕਟਰ ਨਹੀਂ ਬਣ ਸਕਦੇ। ਪ੍ਰਮਾਤਮਾ ਨੇ ਸਾਨੂੰ ਫਲਾਂ, ਸਬਜ਼ੀਆਂ ਵਿੱਚ ਬਹੁਤ ਕੁਝ ਦਿੱਤਾ ਹੈ, ਇੱਕ ਸੁੰਦਰ ਸਰੀਰ ਬਣਾਉਣ ਅਤੇ ਬੁੱਧੀਮਾਨ ਮਨ ਨੂੰ ਸਾਫ਼ ਕਰਨ ਅਤੇ ਅਧਿਆਤਮਿਕ ਤਰੱਕੀ ਨੂੰ ਪੋਸ਼ਣ ਦੇਣ ਲਈ ਤਾਂ ਜੋ ਤੁਸੀਂ ਇੱਕ ਸੰਤ, ਇੱਕ ਬੁੱਧ ਬਣ ਸਕੋ। ਪਰ ਜੇ ਤੁਸੀਂ ਇਨ੍ਹਾਂ ਦਾ ਅਭਿਆਸ ਨਹੀਂ ਕਰਦੇ, ਤੁਸੀਂ ਪ੍ਰਮਾਤਮਾ ਦੁਆਰਾ ਸਾਨੂੰ ਦਿੱਤੇ ਗਏ ਤੋਹਫ਼ੇ ਨੂੰ ਪੌਸ਼ਟਿਕ ਤੋਹਫ਼ੇ ਵਜੋਂ ਨਹੀਂ ਲੈਂਦੇ, ਤਾਂ ਤੁਸੀਂ ਸ਼ੁਰੂ ਤੋਂ ਹੀ ਸਿਹਤਮੰਦ ਨਹੀਂ ਹੋਵੋਗੇ, ਅਤੇ ਤੁਹਾਡਾ ਮਨ ਇੰਨਾ ਸਪਸ਼ਟ ਨਹੀਂ ਹੋਵੇਗਾ ਕਿ ਇਹ ਸਮਝ ਸਕੇ ਕਿ ਸੱਚ ਕੀ ਹੈ, ਝੂਠ ਕੀ ਹੈ। ਇਸੇ ਲਈ ਬਹੁਤ ਸਾਰੇ ਨਕਲੀ ਗੁਰੂ ਤੁਹਾਡੇ ਤੋਂ ਪੈਸੇ ਲੈ ਸਕਦੇ ਹਨ, ਤੁਹਾਡੇ ਬੱਚਿਆਂ ਨਾਲ ਵੀ ਛੇੜਛਾੜ ਕਰ ਸਕਦੇ ਹਨ, ਅਤੇ ਉਨ੍ਹਾਂ ਦੇ ਨਕਲੀ ਸਿਧਾਂਤਾਂ ਅਤੇ ਉਨ੍ਹਾਂ ਦੇ ਬੇਸਮਝ ਤਰਕ, ਅਤੇ ਸਿੱਖਿਆ ਦੇ ਸ਼ੈਤਾਨੀ ਕਿਸਮ ਦੇ ਮਾਨਸਿਕ ਅਤੇ ਸਰੀਰਕ ਉਦਾਹਰਣ 'ਤੇ ਵਿਸ਼ਵਾਸ ਕਰਕੇ ਤੁਹਾਨੂੰ ਨਰਕ ਵਿੱਚ ਲਿਜਾ ਸਕਦੇ ਹਨ। ਇਹ ਤੁਹਾਨੂੰ ਅੰਤ ਵਿੱਚ ਬਰਬਾਦੀ ਅਤੇ ਨਰਕ ਵੱਲ ਲੈ ਜਾਵੇਗਾ। ਜਦੋਂ ਤੁਸੀਂ ਪ੍ਰਮਾਤਮਾ ਨੂੰ ਜਾਣਦੇ ਹੋ, ਤਾਂ ਤੁਹਾਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਰਹਿੰਦੀ। ਪ੍ਰਮਾਤਮਾ ਤੁਹਾਨੂੰ ਦੱਸੇਗਾ ਕਿ ਕੀ ਖਾਣਾ ਹੈ, ਕੀ ਪੀਣਾ ਹੈ, ਕਿਹੜੀ ਦਵਾਈ ਲੈਣੀ ਹੈ ਭਾਵੇਂ ਜਦੋਂ ਤੁਸੀਂ ਬਿਮਾਰ ਹੋਵੋਂ। ਇਹ ਸਿਰਫ਼ ਇੰਨਾ ਹੈ ਕਿ ਜੇਕਰ ਤੁਸੀਂ ਦੁਨੀਆਂ ਦੇ ਕਰਮ ਅਪਣਾਉਂਦੇ ਹੋ, ਤਾਂ ਤੁਸੀਂ ਹਮੇਸ਼ਾ ਓਨੇ ਚੰਗੇ ਨਹੀਂ ਹੋਵੋਗੇ ਜਿੰਨੇ ਤੁਸੀਂ ਬਣਨਾ ਚਾਹੁੰਦੇ ਹੋ, ਜਾਂ ਜਿਵੇਂ ਪ੍ਰਮਾਤਮਾ ਨੇ ਤੁਹਾਡੇ ਲਈ ਇਰਾਦਾ ਰੱਖਿਆ ਸੀ। ਇਹ ਸਿਰਫ਼ ਇਸ ਲਈ ਹੈ ਜੇਕਰ ਤੁਸੀਂ ਕਿਸੇ ਹੋਰ ਦੇ ਕਰਮ ਦਾ ਭੁਗਤਾਨ ਕਰਨਾ ਚਾਹੁੰਦੇ ਹੋ, ਖਾਸ ਕਰਕੇ ਸਾਰੀ ਦੁਨੀਆ ਦੇ ਕਰਮ ਅਤੇ ਯੁੱਧ ਕਰਮ, ਸ਼ਾਂਤੀ ਕਰਮ, ਤਾਂ ਤੁਹਾਨੂੰ ਇਸ ਵਿੱਚੋਂ ਜੋ ਵੀ ਨਿਕਲਦਾ ਹੈ ਉਸਨੂੰ ਲੈਣਾ ਪਵੇਗਾ। ਅਧਿਆਤਮਿਕ ਤੌਰ 'ਤੇ ਅਭਿਆਸ ਕਰਨ ਦਾ ਅਸਲ ਸਿਧਾਂਤ ਸਿਰਫ਼ ਆਪਣੇ ਕੰਮ 'ਤੇ ਧਿਆਨ ਦੇਣਾ ਹੈ। ਕਿਸੇ ਨਾਲ ਜੰਗ ਨਾ ਕਰੋ। ਸ਼ਾਂਤੀ ਬਣਾਉਣ ਲਈ ਜੰਗ ਵਿੱਚ ਦਖਲ ਦੇਣ ਦੀ ਵੀ ਪਰਵਾਹ ਨਾ ਕਰੋ। ਹਰ ਵੇਲੇ ਅੰਦਰ ਝਾਤੀ ਮਾਰੋ। ਦੁਨੀਆਂ ਵਿੱਚ ਜੋ ਕਰਨਾ ਹੈ, ਉਹੀ ਕਰੋ। ਅੰਦਰ (ਅੰਦਰੂਨੀ ਸਵਰਗੀ) ਪ੍ਰਕਾਸ਼ ਲਈ ਦੇਖੋ, ਪ੍ਰਮਾਤਮਾ ਲਈ, ਪ੍ਰਮਾਤਮਾ ਦੇ ਨਾਲ ਹੋਣ ਲਈ, ਪ੍ਰਮਾਤਮਾ ਨੂੰ ਪ੍ਰਾਰਥਨਾ ਕਰੋ, ਪ੍ਰਮਾਤਮਾ ਦੀ ਪੂਜਾ ਕਰੋ, ਪ੍ਰਮਾਤਮਾ ਨੂੰ ਪਿਆਰ ਕਰੋ। ਤੁਹਾਨੂੰ ਕੈਦ-ਕਰਨ ਵਾਲੇ ਬੁਲਬੁਲੇ ਤੋਂ ਬਚਣ ਲਈ ਤੁਹਾਨੂੰ ਬੱਸ ਇਹੀ ਕਰਨਾ ਪਵੇਗਾ। ਜਦੋਂ ਵੀ ਤੁਸੀਂ ਕਿਸੇ ਹੋਰ ਦੇ ਕਰਮ ਜਾਂ ਕਾਰੋਬਾਰ ਵਿੱਚ ਦਖਲ ਦਿੰਦੇ ਹੋ, ਤਾਂ ਤੁਹਾਨੂੰ ਘੱਟੋ-ਘੱਟ ਅੱਧਾ ਨੁਕਸਾਨ ਹੋਵੇਗਾ। ਇਸੇ ਕਰਕੇ ਬਹੁਤ ਸਾਰੇ ਗੁਰੂ ਰਾਜਨੀਤਿਕ ਯੁੱਧ ਅਤੇ ਸ਼ਾਂਤੀ ਵਰਗੇ ਸਮਾਗਮਾਂ ਵਿੱਚ ਦਖਲ ਨਹੀਂ ਦਿੰਦੇ। ਅਤੇ ਭਾਵੇਂ ਤੁਸੀਂ ਬਾਹਰ ਤੁਰਦੇ ਹੋ, ਤੁਸੀਂ ਦੁਨੀਆਂ ਦੇਖਦੇ ਹੋ, ਪਰ ਇਸਨੂੰ ਨਹੀਂ ਦੇਖਦੇ, ਸਿਰਫ਼ ਅੰਦਰ ਦੇਖੋ। ਹਮੇਸ਼ਾ ਪ੍ਰਮਾਤਮਾ ਨੂੰ ਯਾਦ ਰੱਖੋ। ਆਪਣੇ ਟੀਚੇ ਨੂੰ ਯਾਦ ਰੱਖੋ ਕਿ ਤੁਸੀਂ ਘਰ ਜਾ ਰਹੇ ਹੋ, ਇਸ ਦੁੱਖ ਤੋਂ ਹਮੇਸ਼ਾ ਲਈ ਮੁਕਤ ਹੋ ਰਹੇ ਹੋ। ਫਿਰ ਤੁਸੀਂ ਯਕੀਨਨ ਉਸ ਟੀਚੇ ਨੂੰ ਪ੍ਰਾਪਤ ਕਰੋਗੇ। ਪਰ ਤੁਸੀਂ ਦੇਖੋ, ਕੁਝ ਗੁਰੂ ਦੂਜਿਆਂ ਨੂੰ ਅਗਿਆਨਤਾ ਅਤੇ ਨਿਰਬਲ, ਕਮਜ਼ੋਰੀ ਵਿੱਚ ਪੀੜਤ ਦੇਖਣਾ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਗੁਰੂ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੇ ਆਪ ਤੇ ਬਹੁਤ ਸਾਰੇ ਕਰਮ ਲੈਂਦਾ ਹੈ। ਅਤੇ ਯੁੱਧ ਵਿੱਚ ਦਖਲ ਦੇਣਾ - ਵਾਹ, ਤੁਸੀਂ ਕਲਪਨਾ ਨਹੀਂ ਕਰ ਸਕਦੇ ਕਿ ਕਰਮ ਕਿੰਨਾ ਵੱਡਾ ਹੈ। ਇਸੇ ਲਈ ਤੁਸੀਂ ਪਿਛਲੇ ਗੁਰੂਆਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਪੜ੍ਹਦੇ ਹੋ, ਉਹ ਦੂਜੇ ਲੋਕਾਂ ਦੇ ਕਰਮ ਵਿੱਚ ਦਖਲ ਨਹੀਂ ਦਿੰਦੇ। ਉਹ ਸਿਰਫ਼ ਆਪਣੇ ਅਖੌਤੀ ਪੈਰੋਕਾਰਾਂ ਦੀ ਦੇਖਭਾਲ ਕਰਦੇ ਹਨ, ਜੋ ਵੀ ਉਨ੍ਹਾਂ ਕੋਲ ਆਉਂਦਾ ਸੀ ਅਤੇ ਅਧਿਆਤਮਿਕ ਮਾਰਗਦਰਸ਼ਨ ਮੰਗਦਾ ਸੀ। ਅਤੇ ਕਈ ਵਾਰ ਉਹ ਇੰਨੇ ਇਮਾਨਦਾਰ ਹੁੰਦੇ ਹਨ, ਪਰ ਉਨ੍ਹਾਂ ਦੇ ਆਪਣੇ ਗੁਰੂ ਵੀ ਉਨ੍ਹਾਂ ਨੂੰ ਤੁਰੰਤ ਸਵੀਕਾਰ ਨਹੀਂ ਕਰਦੇ, ਜਿਵੇਂ ਕਿ ਮਿਲਾਰੇਪਾ ਅਤੇ ਉਨ੍ਹਾਂ ਦੇ ਗੁਰੂ ਮਾਰਪਾ ਦੇ ਮਾਮਲੇ ਵਿੱਚ। ਇਸ ਲਈ ਜ਼ਿਆਦਾਤਰ ਗੁਰੂ, ਉਹ ਦੁਨੀਆ ਦੀਆਂ ਮੁਸੀਬਤਾਂ ਵਿੱਚ ਬਿਲਕੁਲ ਵੀ ਦਖਲ ਨਹੀਂ ਦਿੰਦੇ, ਕਿਉਂਕਿ ਉਹ ਜਾਣਦੇ ਹਨ ਕਿ ਇਹ ਬੇਕਾਰ ਹੋ ਸਕਦਾ ਹੈ ਜੇਕਰ ਦੁਨੀਆ ਦੇ ਲੋਕ ਉਨ੍ਹਾਂ ਦੀ ਪਾਲਣਾ ਨਹੀਂ ਕਰਦੇ, ਇਸ ਭੌਤਿਕ ਸੰਸਾਰ ਵਿੱਚ ਬ੍ਰਹਿਮੰਡੀ ਕਾਨੂੰਨ ਦੀ ਮੰਗ ਅਨੁਸਾਰ ਬਿਲਕੁਲ ਨਹੀਂ ਕਰਦੇ, ਤਾਂ ਇਹ ਬੇਕਾਰ ਹੈ। ਅਤੇ ਗੁਰੂ ਬਹੁਤ ਵੱਡੇ ਕਰਮ ਅਪਣਾਏਗਾ ਜੋ ਬਹੁਤੇ ਕੰਮ ਦੇ ਨਹੀਂ ਹੋਣਗੇ। ਪਰ ਕੁਝ ਗੁਰੂਆਂ ਕੋਲ ਸਿਰਫ਼ ਦਇਆ ਅਤੇ ਪਿਆਰ ਹੁੰਦਾ ਹੈ। ਉਹ ਆਪਣੇ ਬੱਚਿਆਂ ਦੇ ਦੁੱਖ ਨੂੰ ਸਹਿਣ ਨਹੀਂ ਕਰ ਸਕਦੇ ਕਿਉਂਕਿ ਦੁਨੀਆਂ ਦੇ ਲੋਕ, ਦੁਨੀਆਂ ਦੇ ਜੀਵ ਉਨ੍ਹਾਂ ਲਈ ਬੱਚਿਆਂ ਵਾਂਗ ਹਨ। ਇਹ ਹੈ ਜਿਨਾਂ ਉਨਾਂ ਕੋਲ ਪਿਆਰ ਹੈ। ਉਹ ਓਨੇ ਹੀ ਦੁੱਖ ਝੱਲਦੇ ਹਨ ਜਿੰਨੇ ਦੁਨੀਆਂ ਦੇ ਲੋਕ ਝੱਲਦੇ ਹਨ। ਉਹ ਓਨੇ ਹੀ ਦੁੱਖ ਝੱਲਦੇ ਹਨ ਜਿੰਨੇ ਜਾਨਵਰ-ਲੋਕ, ਜਾਂ ਕੋਈ ਹੋਰ ਜੀਵ ਦੁੱਖ ਝੱਲਦੇ ਹਨ। ਇਹ ਸਿਰਫ਼ ਉਨ੍ਹਾਂ ਦੇ ਦਿਲਾਂ ਨੂੰ ਦੁਖਾਉਂਦਾ ਹੈ। ਕਈ ਵਾਰ ਇਹ ਅਸਹਿ ਹੁੰਦਾ ਹੈ। ਇਸ ਲਈ ਉਹ ਇਸਨੂੰ ਅਣਦੇਖਾ ਨਹੀਂ ਕਰ ਸਕਦੇ। ਜਿਸ ਵਿਅਕਤੀ ਦੀ ਤੁਸੀਂ ਸਭ ਤੋਂ ਵੱਧ ਦੇਖਭਾਲ ਕਰਦੇ ਹੋ ਉਹ ਤੁਸੀਂ ਖੁਦ ਹੋ, ਠੀਕ ਹੈ? ਇਸ ਲਈ ਜੇਕਰ ਤੁਹਾਨੂੰ ਦਰਦ ਹੋ ਰਿਹਾ ਹੈ, ਤਾਂ ਤੁਸੀਂ ਦਵਾਈ ਲਓਗੇ ਜਾਂ ਡਾਕਟਰ ਨੂੰ ਮਿਲੋਗੇ, ਇਸ ਉਮੀਦ ਵਿੱਚ ਕਿ ਤੁਸੀਂ ਦੁਬਾਰਾ ਠੀਕ ਹੋ ਜਾਓਗੇ। ਇਸੇ ਤਰ੍ਹਾਂ, ਗੁਰੂ ਨੂੰ ਆਪਣੇ ਦੁੱਖ, ਜਾਂ ਆਪਣੇ ਦੁੱਖ ਨੂੰ ਦੂਰ ਕਰਨ ਦਾ ਤਰੀਕਾ ਲੱਭਣਾ ਪੈਂਦਾ ਹੈ, ਦੁਨੀਆਂ ਦੇ ਦੂਜਿਆਂ ਦੇ ਦੁੱਖ ਨੂੰ ਰੋਕਣ ਦੀ ਕੋਸ਼ਿਸ਼ ਕਰਕੇ, ਕਿਉਂਕਿ ਉਹ ਧਰਤੀ ਦੇ ਸਾਰੇ ਜੀਵਾਂ ਨਾਲ ਇੱਕ ਹਨ, ਜਿਵੇਂ ਉਹ ਪ੍ਰਮਾਤਮਾ ਨਾਲ ਇੱਕ ਹਨ। ਉਨ੍ਹਾਂ ਕੋਲ ਸਾਰਾ ਆਸ਼ੀਰਵਾਦ, ਸ਼ਕਤੀ ਹੈ, ਅਤੇ ਉਹ ਇਸਦੀ ਵਰਤੋਂ ਦੁਨੀਆ ਦੇ ਜੀਵਾਂ ਦੇ ਦੁੱਖਾਂ ਨੂੰ ਰੋਕਣ ਲਈ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਤੇ ਇਸ ਤਰ੍ਹਾਂ ਉਨ੍ਹਾਂ ਦੇ ਆਪਣੇ ਦੁੱਖ ਵੀ ਖਤਮ ਹੋ ਜਾਣਗੇ ਜਾਂ ਘੱਟ ਕੀਤੇ ਜਾਣਗੇ। ਤੁਸੀਂ ਇਸ ਸਭ ਬਾਰੇ ਪਹਿਲਾਂ ਹੀ ਬਹੁਤ ਕੁਝ ਜਾਣਦੇ ਹੋ। ਮੈਂ ਤੁਹਾਨੂੰ ਸਿਰਫ਼ ਯਾਦ ਦਿਵਾ ਰਹੀ ਹਾਂ, ਉਮੀਦ ਹੈ ਕਿ ਤੁਸੀਂ ਜਾਗੋਗੇ ਅਤੇ ਸਾਰੇ ਤਰਕ, ਸਾਰੀ ਸਿਆਣਪ, ਸਾਰਾ ਗਿਆਨ, ਸਾਰੇ ਵਧੀਆ ਗੁਣਾਂ ਨੂੰ ਯਾਦ ਰੱਖੋਗੇ ਜੋ ਤੁਹਾਡੇ ਅੰਦਰ ਹਨ, ਅਤੇ ਉਹਨਾਂ ਦੀ ਵਰਤੋਂ ਕਰੋਗੇ। ਮੁੜ-ਇਕਠੇ ਹੋਏ ਤ੍ਰਿਏਕ, ਜੋ ਹੁਣ ਅਤਿਅੰਤ ਸ਼ਕਤੀ ਅਤੇ ਪਿਆਰ ਨਾਲ ਇੱਕ ਹੈ, ਸਾਨੂੰ ਸਾਰਿਆਂ ਨੂੰ ਨੇਕ, ਪਿਆਰ ਕਰਨ ਵਾਲੇ, ਚੰਗੇ ਇਨਸਾਨ ਬਣਨ ਦਾ ਆਸ਼ੀਰਵਾਦ ਦੇਵੇ, ਅਤੇ ਅੰਤ ਵਿੱਚ, ਜਿੰਨੀ ਜਲਦੀ ਹੋ ਸਕੇ, ਬਹੁਤ ਗਿਆਨਵਾਨ ਬਣੀਏ, ਸੰਤ ਬਣੀਏ, ਬੁੱਧ ਬਣੀਏ, ਅਤੇ ਘਰ, ਸੱਚੇ ਘਰ ਵਿੱਚ ਜਾਈਏ, ਨਾ ਕਿ ਇਸ ਭਰਮ-ਭਰੇ ਬੁਲਬੁਲੇ, ਜੇਲ੍ਹ ਵਿੱਚ ਜਿਸਨੂੰ ਅਸੀਂ ਧਰਤੀ 'ਤੇ ਘਰ ਕਹਿੰਦੇ ਹਾਂ। ਆਮੇਨ। ਤੁਸੀਂ ਸਾਰੇ ਤੰਦਰੁਸਤ ਅਤੇ ਗਿਆਨਵਾਨ ਹੋਵੋ, ਬਹੁਤ, ਬਹੁਤ ਜਲਦੀ। ਆਮੇਨ। ਤੁਹਾਨੂੰ ਸਾਰਿਆਂ ਨੂੰ ਪਿਆਰ। ਪਿਆਰ, ਪਿਆਰ, ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਬਹੁਤ ਜ਼ਿਆਦਾ, ਮੈਂ ਆਪਣੇ ਆਪ ਤੋਂ ਵੀ ਵੱਧ ਪਿਆਰ ਕਰਦੀ ਹਾਂ। Photo Caption: "ਜਦੋਂ ਦੋ ਜਾਂ ਦੋ ਤੋਂ ਵਧ ਮੇਰੇ ਨਾਮ ਤੇ ਬੈਠਦੇ ਹਨ, ਮੈਂ ਉਨ੍ਹਾਂ ਨਾਲ ਹੋਵਾਂਗਾ"











